- ब्यूरो फिरोजपुरः राजीव कुमार।
https://www.transfernow.net/dl/202507025D61pZoB/rkUmpTHL
ਡ੍ਰੋਨ ਹਮਲੇ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ,ਪਹਿਲਾਂ ਪਤਨੀ ਅਤੇ ਹੁਣ ਪਤੀ ਦੀ ਹੋਈ ਮੌਤ।
ਬੀਤੀ ਰਾਤ ਡ੍ਰੋਨ ਹਮਲੇ ਚ ਝੁਲਸੇ ਲਖਵਿੰਦਰ ਸਿੰਘ ਦੀ ਹੋਈ ਮੌਤ।
ਪਰਿਵਾਰ ਦੀ ਮੰਗ ਤੇ ਨ੍ਹ੍ਹੀ ਮਿਲਿਆ ਇਕ ਕਰੋੜ ਦਾ ਮੁਆਵਜ਼ਾ ਅਤੇ ਸ਼ਹੀਦ ਦਾ ਦਰਜਾ।
ਬੀਤੀ 9 ਮਈ ਨੂੰ ਫਿਰੋਜ਼ਪੁਰ ਦੇ ਪਿੰਡ ਖਾਈ ਚ ਹੋਏ ਡ੍ਰੋਨ ਹਮਲੇ ਦੌਰਾਨ ਇਕ ਪਰਿਵਾਰ ਦੇ ਤਿੰਨ ਮੈਂਬਰ ਬੁਰੀ ਤਰਾਂ ਝੁਲਸ ਗਏ ਸਨ ਜਿਨ੍ਹਾਂ ਵਿਚ ਲਖਵਿੰਦਰ ਸਿੰਘ ਉਸਦੀ ਪਤਨੀ ਸੁਖਵਿੰਦਰ ਕੌਰ,ਬੇਟਾ ਜਸਵੰਤ ਸਿੰਘ ਬੁਰੀ ਤਰ੍ਹਾਂ ਝੁਲਸ ਗਏ ਸਨ,ਜਿੰਨਾ ਨੂੰ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ,ਪਰ ਹਾਲਤ ਗੰਭੀਰ ਹੋਣ ਕਰਕੇ ਇਹਨਾਂ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ।ਸੁਖਵਿੰਦਰ ਕੌਰ ਦੀ 13 ਮਈ ਨੂੰ ਲੁਧਿਆਣਾ ਚ ਇਲਾਜ ਦੌਰਾਨ ਮੌਤ ਹੋ ਗਈ ਸੀ।ਬੀਤੀ ਰਾਤ ਲਖਵਿੰਦਰ ਸਿੰਘ ਦੀ ਵੀ ਮੌਤ ਹੋ ਗਈ।ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਦਸਿਆ ਕਿ 13 ਮਈ ਨੂੰ ਸੁਖਵਿੰਦਰ ਕੌਰ ਦੀ ਮੌਤ ਉਪਰੰਤ ਸਸਕਾਰ ਵੇਲੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਇਕ ਕਰੋੜ ਰੁਪਏ ਦੇ ਮੁਆਵਜੇ ਦੀ ਫਾਈਲ ਬਣਾ ਕੇ ਭੇਜੀ ਜਾਵੇਗੀ,ਸ਼ਹੀਦ ਦੇ ਦਰਜੇ ਦੀ ਵੀ ਸਰਕਾਰ ਨਾਲ ਗੱਲ ਹੋਵੇਗੀ,ਜੋ ਨੁਕਸਾਨ ਹੋਇਆ ਉਸਦੀ ਭਰਪਾਈ ਕੀਤੀ ਜਾਵੇਗੀ ਪਰ ਉਸ ਉਪਰੰਤ ਕੋਈ ਵੀ ਨ੍ਹ੍ਹੀ ਬਹੁੜਿਆ।ਰਿਸ਼ਤੇਦਾਰਾਂ ਦੱਸਿਆ ਕਿ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਵੀ ਕੋਈ ਸਾਰ ਨਹੀਂ ਲਈ।ਓਹਨਾ ਮੰਗ ਕੀਤੀ ਕਿ ਪਰਿਵਾਰ ਚ ਇਕ ਹੀ ਮੈਂਬਰ ਜਸਵੰਤ ਸਿੰਘ ਬਚਿਆ ਹੈ ਉਸ ਨੂੰ ਨੌਕਰੀ ਅਤੇ ਹੋਰ ਸਹਾਇਤਾ ਦਿੱਤੀ ਜਾਵੇ।
ਬਾਈਟ: ਪੀੜਤ ਪਰਿਵਾਰ ਦੇ ਰਿਸ਼ਤੇਦਾਰ।







